English
Māori

ਕੀ ਤੁਸੀਂ ਜਾਂ ਤੁਹਾਡਾ ਕੋਈ ਜਾਣਨ ਵਾਲਾ ਇੱਕ ਗੈਰ-ਸਿਹਤਮੰਦ ਸੰਬੰਧ ਵਿੱਚ ਹੈ?

ਕੀ ਕੀਤਾ ਜਾਵੇ ਜੇਕਰ ਤੁਸੀਂ ਹੁਣੇ ਖਤਰੇ ਵਿੱਚ ਹੋ

ਜੇਕਰ ਤੁਹਾਡਾ ਜੀਵਨ ਖਤਰੇ ਵਿੱਚ ਹੈ, ਤੁਹਾਡੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਲਈ ਪੁਲਿਸ ਨੂੰ ਜਾਂ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ, ਉਸਨੂੰ ਕਾਲ ਕਰੋ।

111 ਡਾਇਲ ਕਰੋ ਅਤੇ ਪੁਲਿਸ ਬਾਰੇ ਪੁੱਛੋ ਵਿਅਕਤੀ ਨੂੰ ਉਹ ਭਾਸ਼ਾ ਦੱਸਣਾ ਜੋ ਤੁਸੀਂ ਬੋਲਦੇ ਹੋ, ਇਸਦੇ ਅੰਗਰੇਜ਼ੀ ਦੇ ਨਾਮ ਦੀ ਵਰਤੋਂ ਕਰਦੇ ਹੋਏ, ਉਹਨਾਂ ਨੂੰ ਤੁਹਾਡੀ ਸਹਾਇਤਾ ਕਰਨ ਵਿੱਚ ਮੱਦਦ ਕਰੇਗੀ।

ਜੇਕਰ ਬੋਲਣਾ ਸੁਰੱਖਿਅਤ ਨਾ ਹੋਵੇ, 55 ਦਬਾਓ। ਨਿਰਦੇਸ਼ਾਂ ਨੂੰ ਸੁਣੋ। ਇੱਕ ਵਾਰ ਕਨੈਕਟ ਹੋ ਜਾਣ ‘ਤੇ, ਵਿਅਕਤੀ ਤੁਹਾਨੂੰ ਹਾਂ ਜਾਂ ਨਹੀਂ ਵਾਲੇ ਸੁਆਲ ਪੁੱਛੇਗਾ ਅਤੇ ਤੁਹਾਨੂੰ ਜੁਆਬ ਦੇਣ ਲਈ ਤੁਹਾਡੇ ਫੋਨ ‘ਤੇ ਬਟਨ ਦੱਬਣ ਲਈ ਕਿਹਾ ਜਾਵੇਗਾ।

ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਲਈ ਤੁਸੀਂ ਕਿਸੇ ਭਰੋਸੇ ਵਾਲੇ ਵਿਅਕਤੀ ਨੂੰ ਕਾਲ ਕਰੋ

ਪਰਿਵਾਰ ਹਿੰਸਾ ਜਾਣਕਾਰੀ ਲਾਈਨ ਨੂੰ 0800 456 450 ‘ਤੇ ਕਾਲ ਕਰੋ ਜਿੱਥੇ ਸਿਖਲਾਈ ਪ੍ਰਾਪਤ ਪੇਸ਼ੇਵਰ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ, ਸੋ ਤੁਸੀਂ ਤੁਹਾਡੇ ਖੇਤਰ ਵਿੱਚ ਸਹਾਇਤਾ ਪ੍ਰਾਪਤ ਕਰਨ ਸਮੇਤ ਚੁਣ ਸਕਦੇ ਹੋ ਕਿ ਕੀ ਕਰਨਾ ਹੈ। ਇਸ ਫੋਨ ਲਾਈਨ ਰਾਹੀਂ ਕੁਝ ਦੁਭਾਸ਼ੀਏ ਵੀ ਉਪਲਬਧ ਹਨ।

ਪਰਿਵਾਰਕ ਹਿੰਸਾ ਕਿਹੋ ਜਿਹੀ ਦਿਖ/ਮਹਿਸੂਸ ਹੋ ਸਕਦੀ ਹੈ

ਪਰਿਵਾਰਕ ਹਿੰਸਾ ਸਿਰਫ ਸਰੀਰਕ ਹੀ ਨਹੀਂ ਹੁੰਦੀ ਹੈ। ਇਸ ਵਿੱਚ ਭਾਵਨਾਤਮਕ, ਜ਼ੁਬਾਨੀ, ਮਾਨਸਿਕ, ਜਿਨਸੀ ਅਤੇ ਵਿੱਤੀ ਦੁਰਵਿਵਹਾਰ ਵੀ ਸ਼ਾਮਲ ਹੁੰਦਾ ਹੈ।

ਦੁਰਵਿਵਹਾਰ ਵਾਲੇ ਸੰਬੰਧਾਂ ਵਿੱਚ ਇਹ ਆਮ ਹੁੰਦਾ ਹੈ ਕਿ ਚੀਜ਼ਾਂ ਇੰਝ ਲੱਗਦੀਆਂ ਹਨ ਜਿਵੇਂ:

  • “ਇਹ ਹਰ ਸਮੇਂ ਨਹੀਂ ਹੁੰਦਾ, ਉਹ ਹਾਲੇ ਵੀ ਮੈਨੂੰ ਪਿਆਰ ਕਰਦੇ ਹਨ”
  • “ਮੈਨੂੰ ਲੱਗਦਾ ਹੈ ਜਿਵੇਂ ਉਹ ਮੇਰੇ ਨਾਲ ਦਿਮਾਗੀ ਖੇਡਾਂ ਖੇਡ ਰਹੇ ਹਨ – ਮੈਂ ਬਹੁਤ ਦੁਵਿਧਾ ਵਿੱਚ ਹਾਂ”
  • “ਜਦੋਂ ਤੁਹਾਡੀ ਸ਼ਾਦੀ ਹੋ ਜਾਂਦੀ ਹੈ ਤਾਂ ਇਹ ਆਮ ਗੱਲ ਹੈ”
  • “ਉਹ ਮੇਰਾ ਪਤੀ ਹੈ ਸੋ ਉਹ ਅਜਿਹਾ ਕਰ ਸਕਦਾ ਹੈ”
  • “ਮੈਂ ਇਸ ਗੱਲ ਤੋਂ ਡਰਦੀ ਹਾਂ ਕਿ ਜੇ ਮੈਂ ਛੱਡ ਦੇਵਾਂ ਤਾਂ ਕੀ ਹੋਵੇਗਾ” ਜਾਂ
  • “ਹੋ ਸਕਦਾ ਹੈ ਕਿ ਇਹ ਮੇਰੀ ਗਲਤੀ ਹੋਵੇ”।

ਤੁਸੀਂ ਦੋਸ਼ੀ ਠਹਿਰਾਏ ਜਾਣ ਲਈ ਨਹੀਂ ਹੋ – ਤੁਸੀਂ ਕਿਸੇ ਨੂੰ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਉਣ ਦਿਓ, ਅਤੇ ਤੁਸੀਂ ਸੁਰੱਖਿਅਤ ਹੋਣ ਅਤੇ ਮਹਿਸੂਸ ਕਰਨ ਦੇ ਲਾਇਕ ਹੋ।

ਨਿਊ ਜ਼ੀਲੈਂਡ ਵਿੱਚ ਪਰਿਵਾਰਕ ਹਿੰਸਾ ਬਾਰੇ ਕਾਨੂੰਨ।

ਨਿਊ ਜ਼ੀਲੈਂਡ ਵਿੱਚ ਪਰਿਵਾਰਕ ਹਿੰਸਾ ਇੱਕ ਜੁਰਮ ਹੈ ਅਤੇ ਕਿਸੇ ਵੀ ਦੂਜੇ ਵਿਅਕਤੀ ਨਾਲ ਸਰੀਰਕ, ਜ਼ੁਬਾਨੀ, ਜਿਨਸੀ ਜਾਂ ਮਾਨਸਿਕ ਦੁਰਵਿਵਹਾਰ ਕਾਨੂੰਨ ਦੇ ਖਿਲਾਫ਼ ਹੈ। ਇਸ ਵਿੱਚ ਇਸ ਤਰ੍ਹਾਂ ਦੇ ਦੁਰਵਿਵਹਾਰ ਨੂੰ ਬੱਚਿਆਂ ਦੁਆਰਾ ਅਨੁਭਵ ਕੀਤਾ ਜਾਣਾ ਜਾਂ ਦੇਖਣਾ ਜਾਂ ਸੁਣਨਾ ਵੀ ਸ਼ਾਮਿਲ ਹੈ।

ਇਸ ਵਿਵਹਾਰ ਵਿੱਚ ਇੱਕ ਕਿਰਿਆ ਜਾਂ ਕਈ ਕਿਰਿਆਵਾਂ ਸ਼ਾਮਿਲ ਹੋ ਸਕਦੀਆਂ ਹਨ ਜਿਹੜੀਆਂ ਵਿਵਹਾਰ ਦੇ ਨਮੂਨੇ ਦਾ ਇੱਕ ਹਿੱਸਾ ਬਣਾਉਂਦੀਆਂ ਹੋਣ(ਭਾਵੇਂ ਇਹਨਾਂ ਵਿੱਚੋਂ ਸਾਰੀਆਂ ਜਾਂ ਕੋਈ ਵੀ ਇੱਕ ਕਿਰਿਆ, ਜਦੋਂ ਇਕੱਲੇ ਰੂਪ ਵਿੱਚ ਦੇਖੀਆਂ ਜਾਣ, ਬਹੁਤ ਥੋੜ੍ਹੀਆਂ ਜਾਂ ਮਾਮੂਲੀ ਲੱਗ ਸਕਦੀਆਂ ਹਨ)।

ਇਹ ਹਿੰਸਾ ਜ਼ੋਰ-ਜਬਰਦਸਤੀ ਵਾਲੀ ਜਾਂ ਕਾਬੂ ਕਰਨ ਵਾਲੀ ਅਤੇ/ਜਾਂ ਵਿਅਕਤੀ ਨੂੰ ਸਮੂਹਿਕ ਨੁਕਸਾਨ ਪਹੁੰਚਾਉਣ ਵਾਲੀ ਹੋ ਸਕਦੀ ਹੈ।

ਨਿਊ ਜ਼ੀਲੈਂਡ ਵਿੱਚ ਦਹੇਜ਼-ਸੰਬੰਧਤ ਹਿੰਸਾ ਵੀ ਜੁਰਮ ਹੈ ਅਤੇ ਇਸ ਵਿੱਚ ਉਹ ਹਿੰਸਾ ਵੀ ਸ਼ਾਮਿਲ ਹੈ ਜੋ ਕਿ ਇੱਕ ਸ਼ਾਦੀ ਜਾਂ ਪ੍ਰਸਤਾਵਿਤ ਸ਼ਾਦੀ ਦੇ ਹਿੱਸੇ ਵੱਜੋਂ ਦਿੱਤਾ ਜਾਂ ਲਿਆ ਗਿਆ ਹੋਵੇ।

ਅਸੀਂ ਸਮਝਦੇ ਹਾਂ ਕਿ ਇਹ ਇੱਕ ਤਣਾਓਪੂਰਨ ਅਤੇ ਡਰਾਉਣੀ ਸਥਿਤੀ ਹੁੰਦੀ ਹੈ, ਪਰ ਆਲੇ-ਦੁਆਲੇ ਸਹਾਇਤਾ ਉਪਲਬਧ ਹੈ। ਸਹਾਇਤਾ ਲਈ ਪਹੁੰਚੋ ਜਾਂ ਵਧੇਰੇ ਜਾਣਕਾਰੀ ਲਈ ਪੁੱਛੋ।

ਸਹਾਇਤਾ ਕਿੱਥੋਂ ਪ੍ਰਾਪਤ ਕਰਨੀ ਹੈ

ਪਰਿਵਾਰਕ ਹਿੰਸਾ ਜਾਣਕਾਰੀ ਲਾਈਨ 0800 456 450 24/7 ਉਪਲਬਧਸਿਖਲਾਈ ਪ੍ਰਾਪਤ ਪੇਸ਼ੇਵਰ, ਸਿਖਲਾਈ ਪ੍ਰਾਪਤ ਪੇਸ਼ੇਵਰ ਜੋ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ, ਸੋ ਤੁਸੀਂ ਤੁਹਾਡੇ ਖੇਤਰ ਵਿੱਚ ਸਹਾਇਤਾ ਪ੍ਰਾਪਤ ਕਰਨ ਸਮੇਤ ਚੁਣ ਸਕਦੇ ਹੋ ਕਿ ਕੀ ਕਰਨਾ ਹੈ। ਇਸ ਫੋਨ ਲਾਈਨ ਰਾਹੀਂ ਕੁਝ ਦੁਭਾਸ਼ੀਏ ਵੀ ਉਪਲਬਧ ਹਨ।

NCIWR 0800 REFUGE (0800 733 843) 24/7 ਸਹਾਇਤਾ ਮਹਿਲਾਵਾਂ ਅਤੇ ਬੱਚਿਆਂ ਲਈ ਜੋ ਪਰਿਵਾਰਕ ਹਿੰਸਾ ਦਾ ਅਨੁਭਵ ਕਰਦੇ ਹਨ, ਜਿਸ ਵਿੱਚ ਵਕਾਲਤ ਅਤੇ ਰਿਹਾਇਸ਼ ਸ਼ਾਮਿਲ ਹਨ।

ਸ਼ਾਇਨ 0508 744 633 24/7 ਗੁਪਤ ਸਹਾਇਤਾ ਉਹਨਾਂ ਲੋਕਾਂ ਲਈ ਜੋ ਪਰਿਵਾਰਕ ਹਿੰਸਾ ਜਾਂ ਦੁਰਵਿਵਹਾਰ ਦਾ ਸਾਹਮਣਾ ਕਰਦੇ ਹਨ, ਜਾਂ ਕਿਸੇ ਹੋਰ ਬਾਰੇ ਚਿੰਤਤ ਹੋਣ, ਅਤੇ ਦੁਰਵਿਵਹਾਰ ਕਰਨ ਵਾਲੇ ਲੋਕ, ਜੋ ਤਬਦੀਲੀ ਕਰਨਾ ਚਾਹੁੰਦੇ ਹਨ। ਉਹ ਤੁਹਾਨੂੰ ਹੋਰ ਸਹਾਇਤਾ ਸੇਵਾਵਾਂ ਨਾਲ ਵੀ ਜੋੜ ਸਕਦੇ ਹਨ ਜੇਕਰ ਤੁਹਾਨੂੰ ਉਹਨਾਂ ਦੀ ਲੋੜ ਹੋਵੇ।

ਸ਼ਕਤੀ 0800 SHAKTI (0800 742 584) 24/7 ਬਹੁ ਭਾਸ਼ਾਈ ਹੈਲਪਲਾਈਨ ਸੰਕਟ ਵਿੱਚ ਪਈਆਂ ਮਹਿਲਾਵਾਂ ਲਈ ਜਾਂ ਉਹਨਾਂ ਲਈ ਜੋ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋਣ ਜੋ ਪਰਿਵਾਰਕ ਹਿੰਸਾ ਦਾ ਅਨੁਭਵ ਕਰਦੇ ਹੋਣ ਅਤੇ ਉਹਨਾਂ ਨੂੰ ਸਹਾਇਤਾ ਦੀ ਲੋੜ ਹੋਵੇ।